ਵਿਕਟੋਰੀਆ ਦੇ ਉਨ੍ਹਾਂ 2.4 ਮਿਲੀਅਨ ਤੋਂ ਵੱਧ ਪਰਿਵਾਰਾਂ ਵਿੱਚ ਸ਼ਾਮਲ ਹੋਵੋ ਜਿਨ੍ਹਾਂ ਨੇ ਪਹਿਲਾਂ ਹੀ ਆਪਣੇ ਉਪਕਰਨਾਂ ਨੂੰ ਅੱਪਗ੍ਰੇਡ ਕਰ ਲਿਆ ਹੈ ਅਤੇ ਹੁਣ ਬਿਜਲੀ ਦੇ ਬਿੱਲਾਂ 'ਤੇ ਬੱਚਤ ਕਰ ਰਹੇ ਹਨ।

ਭਾਵੇਂ ਤੁਸੀਂ ਆਪਣੇ ਘਰ ਦੇ ਮਾਲਕ ਹੋ, ਕਿਰਾਏ 'ਤੇ ਰਹਿੰਦੇ ਹੋ, ਜਾਂ ਕਿਸੇ ਨਿਵੇਸ਼ ਜਾਇਦਾਦ ਦੇ ਮਾਲਕ ਹੋ, ਤੁਸੀਂ ਛੋਟ ਪ੍ਰਾਪਤ ਕਰਨ ਦੇ ਯੋਗ ਹੋ ਸਕਦੇ ਹੋ।

ਇਹ ਉਦੋਂ ਹੁੰਦਾ ਹੈ ਜਦੋਂ ਤੁਸੀਂ ਕਿਸੇ ਪੁਰਾਣੇ ਉਪਕਰਨ ਨੂੰ ਵਧੇਰੇ ਬਿਜਲੀ ਕੁਸ਼ਲ ਉਪਕਰਨ ਨਾਲ ਬਦਲਦੇ ਹੋ।

ਛੋਟ ਵਾਲੇ ਉਪਕਰਨ

ਤੁਸੀਂ ਕਈ ਕਿਸਮ ਦੇ ਬਿਜਲੀ-ਕੁਸ਼ਲ ਉਪਕਰਨਾਂ ‘ਤੇ ਛੂਟ ਲੈ ਸਕਦੇ ਹੋ, ਜਿਸ ਵਿੱਚ ਸ਼ਾਮਲ ਹਨ:
  • ਹੀਟਿੰਗ ਅਤੇ ਕੂਲਿੰਗ ਪ੍ਰਣਾਲੀਆਂ
  • ਪਾਣੀ ਗਰਮ ਕਰਨ ਵਾਲੇ ਸਿਸਟਮ
  • ਇਲੈਕਟ੍ਰਿਕ ਕੁੱਕਟੌਪ
  • ਕੱਪੜੇ ਸੁਕਾਉਣ ਵਾਲੀਆਂ ਮਸ਼ੀਨਾਂ
  • ਟੈਲੀਵਿਜ਼ਨ ਅਤੇ ਹੋਰ ਬਹੁਤ ਕੁਝ

ਛੋਟ ਵਾਲੇ ਸਾਰੇ ਉਪਕਰਨ ਵਿਕਟੋਰੀਅਨ ਐਨਰਜੀ ਅੱਪਗ੍ਰੇਡ ਉਤਪਾਦ ਸੂਚੀ ਵਿੱਚ ਲੱਭੋ।

ਕੁਸ਼ਲ ਉਪਕਰਨਾਂ ਵਿੱਚ ਅੱਪਗ੍ਰੇਡ ਕਿਉਂ ਕਰੀਏ?

ਕੁਸ਼ਲ ਬਿਜਲੀ ਉਪਕਰਨ, ਗੈਸ ਵਾਲੇ ਉਪਕਰਨਾਂ ਜਾਂ ਬਿਜਲੀ ਵਾਲੇ ਪੁਰਾਣੇ ਮਾਡਲਾਂ ਨਾਲੋਂ ਘੱਟ ਬਿਜਲੀ ਵਰਤਦੇ ਹਨ।

ਇਹ ਤੁਹਾਡੇ ਬਿਜਲੀ ਬਿੱਲਾਂ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ।

ਘਰ ਕੁਸ਼ਲ ਉਪਕਰਨਾਂ ਦੀ ਵਰਤੋਂ ਕਰਕੇ ਹਰ ਸਾਲ ਬਿਜਲੀ ਦੇ ਬਿੱਲਾਂ 'ਤੇ ਸੈਂਕੜੇ ਡਾਲਰ ਬਚਾ ਸਕਦੇ ਹਨ।

ਛੋਟਾਂ ਸ਼ੁਰੂਆਤੀ ਕੀਮਤ ਨੂੰ ਘਟਾਉਣ ਵਿੱਚ ਮਦਦ ਕਰਦੀਆਂ ਹਨ।

ਛੋਟ ਦੀ ਰਕਮ ਤੁਹਾਡੇ ਭੁਗਤਾਨ ਕਰਨ ਤੋਂ ਪਹਿਲਾਂ ਹੀ ਕੀਮਤ ਵਿੱਚੋਂ ਘਟਾ ਦਿੱਤੀ ਜਾਂਦੀ ਹੈ, ਇਸ ਲਈ ਤੁਹਾਨੂੰ ਬਾਅਦ ਵਿੱਚ ਪੈਸੇ ਵਾਪਸ ਲੈਣ ਲਈ ਦਾਅਵਾ ਕਰਨ ਦੀ ਲੋੜ ਨਹੀਂ ਪੈਂਦੀ ਹੈ।

ਨਵੇਂ ਕੁਸ਼ਲ ਉਪਕਰਨ:

  • ਵਧੀਆ ਤਰੀਕੇ ਨਾਲ ਕੰਮ ਕਰਦੇ ਹਨ
  • ਆਧੁਨਿਕ ਵਿਸ਼ੇਸ਼ਤਾਵਾਂ ਨਾਲ ਆਉਂਦੇ ਹਨ
  • ਵਧੇਰੇ ਭਰੋਸੇਮੰਦ ਹੁੰਦੇ ਹਨ ਅਤੇ ਘੱਟ ਖ਼ਰਾਬ ਹੁੰਦੇ ਹਨ
  • ਸੁਰੱਖਿਆ ਵਿੱਚ ਸੁਧਾਰ ਕਰਦੇ ਹਨ ਅਤੇ ਤੁਹਾਡੇ ਘਰ ਅੰਦਰ ਵਧੇਰੇ ਸਾਫ਼ ਹਵਾ ਪ੍ਰਦਾਨ ਕਰਦੇ ਹਨ

ਕੁਸ਼ਲ ਹੀਟਿੰਗ ਅਤੇ ਕੂਲਿੰਗ ਤੁਹਾਡੇ ਘਰ ਨੂੰ ਸਾਰਾ ਸਾਲ ਵਧੇਰੇ ਆਰਾਮਦਾਇਕ ਤਾਪਮਾਨ 'ਤੇ ਰੱਖ ਸਕਦੀ ਹੈ।

2027 ਦੀ ਸ਼ੁਰੂਆਤ ਤੋਂ, ਵਿਕਟੋਰੀਆ ਵਿੱਚ ਘਰਾਂ ਲਈ ਨਵੇਂ ਬਿਜਲੀ ਕੁਸ਼ਲਤਾ ਦੇ ਨਿਯਮ ਲਾਗੂ ਹੋਣਗੇ।

ਇਹ ਨਿਯਮ

  • ਕਿਰਾਏ ਵਾਲੇ ਘਰਾਂ ਲਈ ਉੱਚੇ ਬਿਜਲੀ ਕੁਸ਼ਲਤਾ ਮਿਆਰ ਲਾਜ਼ਮੀ ਬਣਾਉਣਗੇ
  • ਕੁੱਝ ਖ਼ਰਾਬ ਉਪਕਰਨਾਂ ਨੂੰ, ਜੇਕਰ ਉਹ ਠੀਕ ਨਹੀਂ ਕੀਤੇ ਜਾ ਸਕਦੇ, ਤਾਂ ਕੁਸ਼ਲ ਬਿਜਲੀ ਮਾਡਲਾਂ ਨਾਲ ਬਦਲਣਾ ਲਾਜ਼ਮੀ ਹੋਵੇਗਾ

https://www.energy.vic.gov.au/households/electric-and-efficiency-standards-for-buildings ਤੁਸੀਂ ਹੋਰ ਜਾਣਕਾਰੀ ਲਈ ਵਿਕਟੋਰੀਆ ਦੀਆਂ ਇਮਾਰਤਾਂ ਲਈ ਨਵੇਂ ਬਿਜਲੀਕਰਨ ਅਤੇ ਕੁਸ਼ਲਤਾ ਮਿਆਰ ਅਤੇ ਨਿਯਮ ਵਾਲੀ ਵੈੱਬਸਾਈਟ ਵੇਖ ਸਕਦੇ ਹੋ। ``

ਕੁਸ਼ਲ ਉਪਕਰਨ ਘੱਟ ਬਿਜਲੀ ਦੀ ਵਰਤੋਂ ਕਰਦੇ ਹਨ।

ਇਸ ਨਾਲ ਇਹ ਵਾਤਾਵਰਣ ਲਈ ਬਿਹਤਰ ਹੁੰਦੇ ਹਨ।

2022 ਤੋਂ 2027 ਦੇ ਦਰਮਿਆਨ, ਵਿਕਟੋਰੀਅਨ ਐਨਰਜੀ ਅੱਪਗ੍ਰੇਡਸ ਪ੍ਰੋਗਰਾਮ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ 37 ਮਿਲੀਅਨ ਟਨ ਘਟਾਏਗਾ।

ਇਹ ਸੜਕ ਤੋਂ ਇੱਕ ਸਾਲ ਲਈ 11 ਮਿਲੀਅਨ ਤੋਂ ਵੱਧ ਕਾਰਾਂ ਨੂੰ ਹਟਾਉਣ ਦੇ ਬਰਾਬਰ ਹੈ।

ਛੋਟ ਕਿਵੇਂ ਪ੍ਰਾਪਤ ਕਰਨੀ ਹੈ?

ਵਿਕਟੋਰੀਆ ਦੇ ਸਾਰੇ ਘਰ ਮੰਨਜ਼ੂਰਸ਼ੁਦਾ ਬਿਜਲੀ ਕੁਸ਼ਲ ਉਪਕਰਨਾਂ ਲਈ ਅੱਪਗ੍ਰੇਡ ਕਰਨ ਲਈ ਛੋਟਾਂ ਲੈ ਸਕਦੇ ਹਨ।

ਜ਼ਿਆਦਾਤਰ ਮਾਮਲਿਆਂ ਵਿੱਚ, ਤੁਹਾਨੂੰ ਇੱਕ ਪੁਰਾਣੇ ਉਪਕਰਨ ਨੂੰ ਵਧੇਰੇ ਕੁਸ਼ਲ ਮੰਨਜ਼ੂਰਸ਼ੁਦਾ ਮਾਡਲ ਨਾਲ ਬਦਲਣਾ ਪੈਂਦਾ ਹੈ।

ਛੋਟ ਦੀ ਰਕਮ ਪਹਿਲਾਂ ਹੀ ਕੀਮਤ ਵਿੱਚੋਂ ਘਟਾ ਦਿੱਤੀ ਜਾਂਦੀ ਹੈ, ਇਸ ਲਈ ਤੁਸੀਂ ਸਿਰਫ਼ ਬਾਕੀ ਰਹਿੰਦੀ ਰਕਮ ਦਾ ਹੀ ਭੁਗਤਾਨ ਕਰਦੇ ਹੋ।

ਕਿਰਾਏ ‘ਤੇ ਰਹਿਣ ਵਾਲੇ ਲੋਕ ਵੀ ਕਈ ਛੋਟਾਂ ਦਾ ਲਾਭ ਲੈ ਸਕਦੇ ਹਨ।

ਕੁੱਝ ਅੱਪਗ੍ਰੇਡ, ਜਿਵੇਂ ਹੀਟਿੰਗ ਅਤੇ ਕੂਲਿੰਗ, ਲਈ ਮਕਾਨ ਮਾਲਕ ਦੀ ਮੰਨਜ਼ੂਰੀ ਦੀ ਲੋੜ ਹੋ ਸਕਦੀ ਹੈ।

ਵਿਕਟੋਰੀਅਨ ਐਨਰਜੀ ਅੱਪਗ੍ਰੇਡ ਉਤਪਾਦਾਂ ਦੀ ਸੂਚੀ ਵਿੱਚੋਂ ਕੋਈ ਮੰਨਜ਼ੂਰਸ਼ੁਦਾ ਬਿਜਲੀ ਕੁਸ਼ਲ ਉਪਕਰਨ ਚੁਣੋ।

ਸਿਰਫ਼ ਮੰਨਜ਼ੂਰਸ਼ੁਦਾ ਉਤਪਾਦਾਂ ‘ਤੇ ਹੀ ਛੋਟ ਮਿਲ ਸਕਦੀ ਹੈ।

ਉਪਕਰਨ ਚੁਣਨ ਤੋਂ ਬਾਅਦ, ਵਿਕਟੋਰੀਅਨ ਐਨਰਜੀ ਅੱਪਗ੍ਰੇਡ ਉਤਪਾਦਾਂ ਵਾਲੇ ਪੰਨਿਆਂ ‘ਤੇ ਦਿੱਤੀ ਸੂਚੀ ਵਿੱਚੋਂ ਕਿਸੇ  ਮਾਨਤਾ-ਪ੍ਰਾਪਤ ਪ੍ਰਦਾਤਾ ਨੂੰ ਚੁਣੋ।

ਸਿਰਫ਼ ਮਾਨਤਾ-ਪ੍ਰਾਪਤ ਪ੍ਰਦਾਤਾ ਹੀ ਛੋਟ ਲਾਗੂ ਕਰ ਸਕਦੇ ਹਨ।

ਉਹ ਇੰਸਟਾਲੇਸ਼ਨ ਅਤੇ ਕਾਗਜ਼ੀ ਕਾਰਵਾਈ ਵੀ ਸੰਭਾਲਦੇ ਹਨ।

ਜੇਕਰ ਤੁਹਾਡਾ ਆਪਣਾ ਇੰਸਟਾਲਰ ਕਿਸੇ ਮਾਨਤਾ-ਪ੍ਰਾਪਤ ਪ੍ਰਦਾਤਾ ਨਾਲ ਕੰਮ ਕਰਦਾ ਹੈ, ਤਾਂ ਤੁਸੀਂ ਉਸਨੂੰ ਵੀ ਵਰਤ ਸਕਦੇ ਹੋ।

ਤੁਹਾਡਾ ਮਾਨਤਾ-ਪ੍ਰਾਪਤ ਪ੍ਰਦਾਤਾ:

  • ਜਾਂਚ ਕਰੇਗਾ ਕਿ ਉਤਪਾਦ ਅਤੇ ਮਾਡਲ ਯੋਗ ਹਨ
  • ਤੁਹਾਨੂੰ ਛੋਟ ਸਮੇਤ ਕੀਮਤ ਦਾ ਅੰਦਾਜ਼ਾ ਦੇਵੇਗਾ
  • ਉਪਕਰਨ ਇੰਸਟਾਲ ਕਰੇਗਾ ਅਤੇ ਕਾਗਜ਼ੀ ਕਾਰਵਾਈ ਪੂਰੀ ਕਰੇਗਾ

ਜੇਕਰ ਤੁਸੀਂ ਆਪਣੇ ਖੁਦ ਦੇ ਇੰਸਟਾਲਰ ਦੀ ਵਰਤੋਂ ਕਰਦੇ ਹੋ, ਤਾਂ ਉਹਨਾਂ ਨੂੰ:

  • ਮਾਨਤਾ‑ਪ੍ਰਾਪਤ ਪ੍ਰਦਾਤਾ ਨਾਲ ਉਤਪਾਦ ਦੀ ਯੋਗਤਾ ਦੀ ਪੁਸ਼ਟੀ ਕਰਨੀ ਹੋਵੇਗੀ
  • ਤੁਹਾਨੂੰ ਛੋਟ ਸਮੇਤ ਕੀਮਤ ਦਾ ਅੰਦਾਜ਼ਾ ਦੇਣਾ ਹੋਵੇਗਾ
  • ਮੰਨਜ਼ੂਰਸ਼ੁਦਾ ਉਪਕਰਨ ਇੰਸਟਾਲ ਕਰਨਾ ਹੋਵੇਗਾ
  • ਛੋਟ ਦੀ ਪ੍ਰਕਿਰਿਆ ਪੂਰੀ ਕਰਨ ਲਈ ਭਰੇ ਹੋਏ ਫਾਰਮ ਮਾਨਤਾ‑ਪ੍ਰਾਪਤ ਪ੍ਰਦਾਤਾ ਨੂੰ ਭੇਜਣੇ ਹੋਣਗੇ

ਛੋਟ ਵਾਲੇ ਸਾਰੇ ਉਪਕਰਨ ਵਿਕਟੋਰੀਅਨ ਐਨਰਜੀ ਅੱਪਗ੍ਰੇਡ ਉਤਪਾਦ ਸੂਚੀ ਵਿੱਚ ਲੱਭੋ।

Page last updated: 21/04/26